ਉਹ ਕਹਿੰਦਾ ਹੈ
==========
ਉਹ ਕਹਿੰਦਾ ਹੈ, ਕਿ ਮੈਂ, ਮੈਮਰੀ’ਚੋਂ ਉਪਰੇਟ ਨਾ ਕਰਾਂ
ਉਹ ਕਹਿੰਦਾ ਹੈ, ਕਿ ਮੈਂ, ਡੀਕੰਡੀਸ਼ੰਡ ਹੋ ਜਾਵਾਂ
ਉਹ ਕਹਿੰਦਾ ਹੈ, ਕਿ ਮੈਂ, ਸਪੇਸ-ਟਾਈਮ ਨੂੰ ਨਿਗੇਟ ਕਰਾਂ
ਉਹ ਕਹਿੰਦਾ ਹੈ, ਕਿ ਮੈਂ, ਆਪਣੇ ਇਕਸਪੀਰਿਅੰਸ ਨੂੰ ਜ਼ੀਰੋ ਕਰਾਂ
ਤੇ ਮੈਂ ਕਹਿੰਦਾ ਹਾਂ, ਉਸਦੇ ਮੁਰਦੇ ਨੂੰ, ਤੁਰੰਤ ਦਫ਼ਾ ਹੋਣ ਲਈ
ਇਕ ਮੋਟੀ, ਕਰਾਰੀ ਜੱਟਕਾ ਗਾਲ ਕੱਢ।
-ਸਮਰਬਲਦੇਵ ਧਾਲੀਵਾਲ
